ਤੇਰੇ ਇੱਸ਼ਕੇ ਦਾ ਦਾਗ

ਨਿੱਤ ਬੁੱਲ੍ਹਾਂ ਉੱਤੇ ਲੈ ਕੇ ਤੇਰਾ ਰਾਗ ਫਿਰਾਂ ਮੈਂ

ਤੇਰੇ ਇੱਸ਼ਕੇ ਦਾ ਲੈ ਕੇ ਮੱਥੇ ਦਾਗ ਫਿਰਾਂ ਮੈਂ

ਦੇ ਜਾਂਦੇ ਤੇੜਾਂ ਮੇਰੇ ਦਿਲ ਦੀਆਂ ਕੰਧਾਂ ਤੇ

ਲੈ ਕੇ ਹਿਜਰਾਂ ਦਾ ਦਿਲ ‘ਚ ਅਜਾਬ ਫਿਰਾਂ ਮੈਂ

ਤੇਰੇ ਲਫ਼ਜਾਂ ਦੀਆਂ ਤੇਜ ਕਰਾਰ ਤਲਵਾਰਾਂ ਦੇ

ਅੱਜ ਹੱਥਾਂ ਵਿੱਚ ਫੜ੍ਹੀ ਵਿੰਨ੍ਹੇ ਖਾਬ੍ਹ ਫਿਰਾਂ ਮੈਂ

ਤੇਰਿਆਂ ਕਰਾਰਾਂ ਵਾਲੀ ਹਵਾ ਕਾਹਦੀ ਬਦਲੀ

ਹੁਣ  ਉੱਜੜੇ  ਸਮੇਟ ਦਾ ਏਹ ਬਾਗ ਫਿਰਾਂ ਮੈਂ

ਅੱਜ ਤੱਕ ਟੁੰਬਦੀ ਸੀ ‘ਦੀਪ’ ਦਿਨ ਰਾਤ ਜੋ

ਉਹੀ ਕੰਨ੍ਹਾਂ ਤਾਈ ਦੱਬਦਾ ਅਵਾਜ ਫਿਰਾਂ ਮੈਂ

-ਦੀਪ ਨਾਗੋਕੇ ।

ਗੱਲ ਬੇਅਕਲੀ

ਗੱਲ ਬੇਅਕਲੀ ਕਰ ਹੀ ਜਾਂਦੇ ਬਹੁਤੀ ਅਕਲਾਂ ਵਾਲੇ ਜੋ

ਦਿਲ ਤੋੜਕੇ ਹੱਥੀਂ ਧਰ ਜਾਂਦੇ ਸੋਹਣੀ ਸ਼ਕਲਾਂ ਵਾਲੇ ਜੋ

ਜੋ ਰੌਲਾ ਪਾਉਦੇ ਗਰਜ ਗਰਜ ਕੇ ਸੱਭ ਨੂੰ ਦੱਸਦੇ ਨੇ

ਔ ਕਦੇ ਨਈ ਵਰ੍ਹਦੇ ਅੰਬਰ ਕਾਲੇ ਬਦਲਾਂ ਵਾਲੇ ਜੋ

ਬੰਨ੍ਹਦੇ ਰੱਖਾਂ, ਮੰਗਦੇ ਖੈਰਾਂ, ਰੁੱਖਾਂ ਨੂੰ ਧੂਫ ਚੜ੍ਹਾਉਦੇ ਨੇ

ਵਿੱਛੜ ਹੀ ਜਾਂਦੇ ਜੱਗ ਦੀ ਕਰਤੂਤੀਂ ਵਸਲਾਂ ਵਾਲੇ ਜੋ

ਪੌਡ ਬਚਾ ਕੇ ਭੇਜਣ ਰੱਖਕੇ ਖਾਲ੍ਹੀ ਆਪਣੇ ਢਿੱਡਾ ਨੂੰ

ਤੇ ਬੈਠੇ ਕਰਦੇ ਰਹਿੰਦੇ ਐਛਾਂ ਪਿੱਛੇ ਵਤਨਾਂ ਵਾਲੇ ਜੋ

ਜਾਗਕੇ ਰਾਤੀ ਮਾਰੇ ਮੱਥੇ ਪਰ ਅਵਲ ਨਾ ਆ ਪਾਏ

‘ਤੇ ਬਿੰਨ੍ਹ ਪੜ੍ਹਿਆ ਲੈ ਜਾਂਦੇ ਨੰਬਰ ਨਕਲਾਂ ਵਾਲੇ ਜੋ

-ਦੀਪ ਨਾਗੋਕੇ ।

ਜਾਨ ਦੇਣ ਤਾਈਂ ਜਾਂਦੇ ਸੀ

ਨਿੱਤ ਹੀ ਦਾਵੇ ਕਰਨੇ ਵਾਲੇ ਕੋਈ ਹੱਕ ਨਾ ਲੈ ਸਕੇ

ਝੂਠ ਬੋਲੇਣ ਵਾਲੇ ਸਦਾ ਇੱਕ ਸੱਚ ਨਾ ਸਹਿ ਸਕੇ

ਜਾਨ ਦੇਣ ਤਾਈ ਜਾਂਦੇ ਸੀ ਔ ਅਮੜੀ ਦੇ ਜਾਏ ਜੋ

ਅੱਜ ਸਾਡੀਂ ਰਾਹੀਂ ਬਿੰਨ੍ਹ ਟੋਏ ਪੱਟ ਨਾ ਰਹਿ ਸਕੇ

ਹੁਣ ਵੱਢ-ਵੱਢ ਖਾਂਦੇ ਮੈਨੂੰ ਏ ਸਨਾਟੇ ਰਾਤਾਂ ਦੇ

ਸੋਚਾਂ ਰਾਹੀਂ ਵਹਿ ਗਏ ਦਿਲ ਦੇ ਵੱਸ ਨਾ ਪੈ ਸਕੇ

ਅੱਖੋਂ ਮੂਹਰੇ ਨਹੀ ਹੁੰਦਾ ਔ ਮੰਜਰ ਬਿਰਹੇ ਦਾ

ਉਹਦੇ ਉੱਤੇ ਸਾਨੂੰ ਸੀ ਇੱਕ ਛੱਕ ਨਾ ਕਹਿ ਸਕੇ

‘ਦੀਪ’ ਜਿਹਦੇ ਸਹਿੰਦੇ ਰਹੇ ਅਸੀ ਕਹਿਰ ਸਦਾ

ਔ ਸਾਡੇ ਮੱਥੇ ਪਾਇਆ ਇੱਕ ਵੱਟ ਨਾ ਸਹਿ ਸਕੇ

-ਦੀਪ ਨਾਗੋਕੇ ।

ਦਿਲ ਸੀ ਉਦਾਸ

ਤੂੰ ਰੁਸਿਆ ਵਾਰ ਵਾਰ ਤੇ ਮੈਂ ਮਨਾਇਆ ਸੌ ਵਾਰ

ਅੱਜ ਮੈਂ ਰੁਸਿਆ ਤੇ ਤੂੰ ਨਾ ਆਇਆ ਇੱਕ ਵਾਰ

ਦਿੰਦਾ ਰਿਹਾ ਸੀ ਮਿਸਾਲ ਸਾਨੂੰ ਤੂੰ ਕਠੋਰ ਹੋਣ ਦੀ

ਰਤਾ ਬਹਿ ਕੇ ਨਾ ਕੋਲੇ ਦਰਦ ਵੰਡਿਆ ਇੱਕ ਵਾਰ

ਜੀਅ ਕਰੇ ਤੈਥੋ ਲਵਾਂ ਮੈਂ ਹਿਸਾਬ ਉਸ ਰਾਤ ਦਾ

ਜਦੋਂ ਦਿਲ ਸੀ ਉਦਾਸ ਨਾ ਬਹਿਲਾਇਆ ਇੱਕ ਵਾਰ

ਰੱਖ ਪੈਰਾਂ ਥੱਲੇ ਹੱਥ ਵੈਰ ਕੰਢਿਆਂ ਨਾਲ ਪਾਏ ਮੈਂ

ਜੜ੍ਹੇ ਹੱਥਾਂ ‘ਚ ਨਾਸੂਰ ਨਾ ਸਲਾਹਿਆ ਇੱਕ ਵਾਰ

-ਦੀਪ ਨਾਗੋਕੇ ।

Share/Bookmark

ਗੀਤ – ਕੱਣਕਾਂ ਦਾ ਰੰਗ ਵੇਖ ਕੇ (ਸਾਡੇ ਵੱਲੋ ਵਿਸਾਖੀ ਦਾ ਤੋਹਫਾ)

“ਇਸ ਗੀਤ ਨੂੰ ਫ੍ਰੀ ਡਾਉਨਲੌਡ ਕਰਨ ਲਈ ਇਹ ਲਿੰਕ ਵਰਤੋ (http://www.upload-mp3.com/files/261742_82lt7/Kanka%20Da%20Rang%20Vekh%20ke-Jass%20Hiala.wmaKanka Da Rang Vekh ke-Jass Hiala.wma) “

ਨੀ ਮਾਂ

ਨੀ ਮਾਂ ਤੇਰੀ ਯਾਦ ਬੜੀ ਆਵੇ
ਕਿ ਦਿਲ ਹੁਣ ਮਿਲਣੇ ਨੂੰ ਚਾਹਵੇ

ਮਨ ਭਰਿਆ ਭਰਿਆ ਮਾਂ
ਮੈਨੂੰ ਆ ਕੇ ਗੱਲ ਨਾਲ ਲਾ
ਮੇਰੇ ਖਿੰਡੇ ਪਏ ਨੇ ਸਾਹ
ਮੈਨੂੰ ਨਾ ਲੱਭਦਾ ਕੋਈ ਰਾਹ
ਕਿ ਦਿਲ ਮੇਰਾ ਡੁੱਬਦਾ ਜਾਵੇ
ਨੀ ਮਾਂ ਤੇਰੀ ਯਾਦ ਬੜੀ ਆਵੇ

ਔੜ ਨੀ ਮੈਂ ਕਾਲ੍ਹੀਆਂ ਰਾਤਾਂ
ਕੰਧਾਂ ਸੰਗ ਮੈਂ ਪਾਉਦਾ ਬਾਤਾਂ
ਮੈਂ ਉੱਠ ਉੱਠ ਰਾਹਾਂ ਨੂੰ ਝਾਕਾਂ
ਨੀਂ ਮੈਂ ਕੀ ਚਾਹੁੰਦਾ ਕੀ ਆਖਾਂ
ਤੇਰੇ ਬਿੰਨ੍ਹਾਂ ਸਮਝ ਨਾ ਕੋਈ ਪਾਵੇ
ਨੀ ਮਾਂ ਤੇਰੀ ਯਾਦ ਬੜੀ ਆਵੇ

-ਦੀਪ ਨਾਗੋਕੇ ।

Share/Bookmark