ਗੁਜ਼ਰਦੇ ਪੁੱਲ ਹੇਠੋਂ
ਗੁਜ਼ਰਦੇ ਪੁੱਲ ਹੇਠੋਂ ਨਦੀਆਂ ਦਾ ਵਹਿਣਾ
ਸੋਹਣਾ ਨਜ਼ਾਰਾ ਹੈ ਸਭ ਦਾ ਕਹਿਣਾ
ਪਰ ਕਿਸੇ ਨਾ ਪੁੱਲ ਦਾ ਹਾਲ ਵੀ ਲੈਣਾ
ਜਿਸਨੇ ਭਾਰ ਹੈ ਸਭ ਦਾ ਸਹਿਣਾ
ਗਮ ਹੋਰਾਂ ਦੀਆਂ ਖੁਸ਼ੀਆਂ ਦਾ ਝੱਲਦੇ ਰਹਿਣਾ
ਧੁੱਪਾਂ ਤੇ ਸਰਦਾਂ ‘ਚ ਮਰਦੇ ਰਹਿਣਾ
ਇੰਨ੍ਹਾਂ ਪਾਣੀਆਂ ਤਾਂ ਜਾ ਸਾਮੁੰਦਰੀ ਪੈਣਾ
ਇੱਸ ਭੋਲੇ ਪੁੱਲ ਨੇ ਇੱਥੇ ਹੀ ਰਹਿਣਾ
-ਦੀਪ ਨਾਗੋਕੇ
Copyright © 2012 DEEP NAGOKE. All Rights Reserved.
