ਕੀ ਹਾਲ ਉਏ ਪੰਜਾਬੀੳ !

ਜੀ ਹੋਰ ਸੁਣਾੳ ਕੀ ਏ ਹਾਲ ੳਏ! ਪੰਜਾਬੀੳ,
ਕਿਵੇ ਜਾ ਰਿਹਾ ਏ ਨਵਾਂ ਸਾਲ ੳਏ ਪੰਜਾਬੀੳ ।
ਹੱਸਣਾ ਹੱਸਾਉਣਾ ਤਾਂ ਸੁਭਾਅ ਤੁਹਾਡਾ ਮੁੜ ਤੋਂ,
ਬੜੀ ਮਸਤਾਨੀ ਤੁਹਾਡੀ ਚਾਲ ਉਏ ਪੰਜਾਬੀਉ ।
ਜਾ ਕੇ ਵਿੱਚ ਪਰਦੇਸਾ ਦੇ ਕਮਾਇਆ ਤੁਸਾਂ ਨਾਂ,
ਕਿਹੜੀ ਨਵੀ ਗੱਢੀ ਏ ਮਿਸਾਲ ਉਏ ਪੰਜਾਬੀੳ ।
ਤਸੀ ਭੁੱਲਿੳ ਨਾ ਖੇਡਣਾ ਕਬੱਡੀ, ਗੁਲੀ ਡੰਡਾ,
ਉੱਚੀ ਲਾਉਣੀ ਭੁਲਿੳ ਨਾ ਛਾਲ ਉਏ ਪੰਜਾਬੀੳ ।
ਗਾਤੀ, ਹੱਲ, ਗੱਢਾ ਬੈਲ ਸਦਾ ਯਾਦ ਰੱਖਣਾ,
ਕੀ ਵੱਗਦਾ ਔ ਚੇਤੇ ਆਵੇ ਖਾਲ ਉਏ ਪੰਜਾਬੀੳ ।
ਜਦੋ ਕੋਠੇ ਉੱਤੇ ਚੱੜ੍ਹ ਪੇਚੇ ਲਾਉਦੇ ਹੁੰਦੇ ਸੀ,
ਜੇ ਲੁੱਟੇ ਕੋਈ ਡੋਰ ਦੇਣੀ ਗਾਲ ਉਏ ਪੰਜਾਬੀੳ ।
ਅੱਜ੍ਹ ਵੀ ਜੇ ਤੁਹਾਡੀ ਕੋਈ ਅਣੱਖ ਨੂੰ ਛੇੜੇ,
ਖੂਨ ਖਾਂਦਾ ਨਸਾ ‘ਚ ਉਬਾਲ ਉਏ ਪੰਜਾਬਿੳ ।
ਕਦੇ ਛੱਡੀਏ ਨਾ ਖਾਣੇ ਦੇਸੀ ਘਿੳ ਦੇ ਪਰੋਠੇ,
ਤੁਸੀ ਮਿੱਠੇ ਦੇ ਸ਼ੌਕੀਨ ਬੇਮਸਾਲ ਉਏ ਪੰਜਾਬਿੳ ।
ਜਿੱਥੇ-ਜਿੱਥੇ ਜਾਂਦੇ ਔ ਤੁਸੀ ਮਹਿਫਲਾਂ ਲਗਾਦੇਂ ਔ
ਪਾਉਦੇ ਭੰਗੜਾ ਪੱਟਾਂ ਦੇ ਜੋਰ ਨਾਲ ਉਏ ਪੰਜਾਬੀੳ ।
- ਦੀਪ ਨਾਗੋਕੇ ।