ਸੱਜਣਾ
ਗੁੱਸਾ ਨਈ ਮਨਾਈ ਦਾ ਨਿੱਕੀ-ਨਿੱਕੀ ਗੱਲ ਦਾ।
ਤੂੰ ਰੱਸਿਆ ਨਾ ਕਰ ਕੋਈ ਭਰੋਸਾ ਨਈਉ ਕੱਲ੍ਹ ਦਾ ।
ਨੀ ਏ ਜਿੰਦਗਾਨੀ ਢਾਈ ਦਿਨ ਦੀ ਨਿਸ਼ਾਨੀ,
ਕੱਦ ਮਿੱਟ ਜਾਵੇ ਕੁੱਝ ਪਤਾ ਨਈਉ ਚੱਲਦਾ।
ਹੁਸਨ ਦਾ ਕਰਨਾ ਨੀ ਮਾਣ ਚੰਗਾ ਨਈ,
ਬਹੁਤਾ ਚਿਰ ਰਹਿੰਦਾ ਨਾ, ਬੁੱਲਬਲਾ ਏ ਪੱਲ ਦਾ।
ਦੀਪ ਨਾਗੋਕਿਆ ਵਾਲਿਆ ਦੁਹਾਈ ਹੋ ਗਈ,
ਸਾਡੇ ਇਸ਼ਕੇ ਦੀ ਸ਼ਹਿਰ ‘ਚ ਚੜ੍ਹਾਈ ਹੋ ਗਈ,
ਸੂਰਜ ਸਾਡੇ ਵਾਦਿਆ ਦਾ ਵੇਖ ਪਿਆ ਬੱਲਦਾ
-ਦੀਪ ਨਾਗੋਕੇ ।