ਪੁਰਾਤਨ ਵਰਤਮਾਨ

blog-puratan

ਕਦੇ ਨਹੀ ਭੁੱਲਦੇ ਯਾਦ ਆਉਦੇ ਰਹਿੰਦੇ
ਬਾਰਿਸ਼ਾਂ ਚ ਭਿੱਜੇ, ਨਿੱਘੇ ਠਰ ਜਾਂਦੇ ਸਨ
ਸਾਹ ਅੱਜ ਵੀ ਨੇ ਉਹੀ ਪਰ ਬੇਵੱਸ ਜਿਹੇ
ਕਿਉ ਡਰੇ ਸਹਿਮੇ, ਤੜੇ ਰਹਿੰਦੇ
ਉਸੇ ਈਮਾਰਤ ਅੰਦਰ,
ਜਿਹੜੀ ਲੱਗਦੀ ਹੁੰਦੀ ਸੀ ਕਦੇ ਤਿਹਾੜ ਜਿਹੀ

ਬਦਨੀਤੀ ਕਹੋ ਜਾਂ ਹੱਡਾਂ ਦਾ ਹਰਾਮ
ਲੈ ਕੇ ਫਿਰਦਾ ਸੀ ਵਿਚਾਰਾ ਜਿਹਾ
ਝੁੱਲਸਿਆ ਚਿਹਰਾ ਤੇ ਇਰਾਦੇ ਮੋਹੇ
ਹੋਏ ਬਲਵਾਨ ਫਿਰ ਤੋਂ, ਪਾ ਹੀ ਗਏ
ਮਜਿੰਲ ੳਹੀ ਔਖੀ,
ਲਗਦੀ ਸੀ ਜਿਹੜੀ ਪਹਾੜ ਜਿਹੀ

-ਦੀਪ ਨਾਗੋਕੇ ।
COPYRIGHT © 2012-2017 DEEPNAGOKE. ALL RIGHTS RESERVED.

ਮੈਂ ਹੀ ਤੇਰੇ ਸਵਾਲਾਂ ਦਾ ਜਵਾਬ ਹਾਂ

ਮੈਂ ਹੀ ਤੇਰੇ ਸਵਾਲਾਂ ਦਾ ਜਵਾਬ ਹਾਂ,
ਤੇਰੀ ਸਮਝ ਤੇ ਸਮਝਾਉਣ ਦਾ ਫਰਕ ਹੈ ।
ਮੈ ਹੀ ਤੇਰੇ ਖਾਬ੍ਹਾਂ ਵਾਲੀ ਰਾਤ ਹਾਂ,
ਤੇਰੇ ਮੰਨਣ ਤੇ ਅਪਣਾਉਣ ਦਾ ਫਰਕ ਹੈ ।
ਮੈ ਹੀ ਜੋ ਸਦੀਆਂ ਤੋ ਸੁੱਤੀ ਆਸ ਤੇਰੀ,
ਤੇਰੇ ਜਾਗਣ ਤੇ ਜਗਾਉਣ ਦਾ ਫਰਕ ਹੈ ।
-ਦੀਪ ਨਾਗੋਕੇ
Copyright © 2012-2017 DEEPNAGOKE. All Rights Reserved.

ਮੇਰੀ ਕਲਮ

ਰੋਜ ਦਿਨ ਚੜ੍ਹਦਾ ਹੈ
ਤੇ ਰਾਤ ਵੀ
ਰੋਜ ਮਹਿਫਲ ਛਿੜਦੀ ਹੈ
ਤੇ ਗਲਬਾਤ ਵੀ
ਤੇਰੀ ਯਾਦ ਵੀ ਰੜਕਦੀ ਹੈ
ਤੇ ਘਾਟ ਵੀ
ਤੁੰ ਵੀ ਬਦਲ ਗਿਆ ਹੈ
ਮੇਰੇ ਹਲਾਤ ਵੀ
ਤੇਰੀ ਧੋਣ ਨਿਵੀ ਰਹੀ
ਮੇਰੀ ਅੋਕਾਤ ਵੀ
ਮੇਰੀ ਕਲਮ ਵੀ ਸੁੱਕੀ ਹੈ
ਤੇ ਦਵਾਤ ਵੀ
ਐਤਕੀ ਸਾਵਣ ਵੀ ਛਾਂਤ ਹੈ
ਤੇ ਬਰਸਾਤ ਵੀ
‘ਦੀਪ’ ਵੀ ਧੁਖ ਰਿਹਾ ਹੈ
ਤੇਰੀ ਯਾਦ ਵੀ

ਦੀਪ ਨਾਗੋਕੇ ।

Copyright © 2012-2017 DEEPNAGOKE. All Rights Reserved.
deepnagoke.com

ਦਿਲ ਦੀਆਂ ਲਹਿਰਾਂ

ਤੂੰ ਐਵੇ ਜੱਗ ਦਾ ਡਰ

ਜਾਂ ਵਿਛੜ ਜਾਣ ਦਾ ਨਾ ਖੌਫ ਰੱਖ

ਬਸ ਮੇਰੇ ਦਿਲ ਦੀਆਂ ਲਹਿਰਾਂ ‘ਚ

ਲਹਿਰਾਉਣ ਦਾ ਸੌਕ ਰੱਖ

 
Roman Translation

Tu Aive Jag Da Darr

Ja Vichar Jan Da Na Khauf Rakh

Bas Mere Dil Diyan Lehran Ch

Lehraun Da Shauk Rakh

-ਦੀਪ ਨਾਗੋਕੇ ।

Copyright © 2012-2017 DEEPNAGOKE. All Rights Reserved.

ਇਸ ਦੀਵਾਲੀ ਤੇ

ਰੱਬਾ ਦੂਰ ਕਰੀ ਹਨ੍ਹੇਰਾਂ

ਇਸ ਦੀਵਾਲੀ ਤੇ

ਖੁਸ਼ੀਆਂ ਨਾ ਭਰ ਦਈ ਵੇਹੜਾ

ਇਸ ਦੀਵਾਲੀ ਤੇ

 

ਵਿਛੜਿਆਂ ਨੂੰ ਪਰਿਵਾਰ ਮਿਲੇ

ਉਜੜਿਆਂ ਨੂੰ ਘਰ-ਬਾਰ ਮਿਲੇ

ਯਾਰ ਮੰਨ ਜੇ ਰੁਸਿਆ ਜਿਹੜਾ

ਇਸ ਦੀਵਾਲੀ ਤੇ

-ਦੀਪ ਨਾਗੋਕੇ ।

Copyright © 2012-2017 DEEPNAGOKE. All Rights Reserved.

ਮਾਸ਼ਾ-ਅੱਲ੍ਹਾ!!

ਮੇਰਾ ਤੱੜਫਦਾ ਜਿਗਰ ਹੋਵੇ

ਤੇ ਉੱਤੋ ਤੇਰਾ ਜਿਕਰ ਹੋਵੇ

ਤੇ ਮੈਂ ਕਹਾਂ ਮਾਸ਼ਾ-ਅੱਲ੍ਹਾ!!

ਰਾਤ ਤਾਰਿਆਂ ਦੀ ਹਨ੍ਹੇਰੀ ਹੋਵੇ

ਅੱਖਾਂ ‘ਚ ਸੀਰਤ ਤੇਰੀ ਹੋਵੇ

ਤੇ ਮੈਂ ਕਹਾਂ ਮਾਸ਼ਾ-ਅੱਲ੍ਹਾ!!

ਉਸ ਨਦੀ ਦਾ ਕਿਨ੍ਹਾਰਾ ਹੋਵੇ

ਤੇਰਾ ਸਾਮਣਿਉ ਦਿੱਖਦਾ ਚੁਬਾਰਾ ਹੋਵੇ

ਤੇ ਮੈਂ ਕਹਾਂ ਮਾਸ਼ਾ-ਅੱਲ੍ਹਾ!!

ਪ੍ਰਭਾਤ ਵੇਲੇ ਦਾ ਗਿਹਰਾ ਸੁਪਨਾ ਹੋਵੇ

ਅੱਖਾਂ ਖੌਲਾਂ ਤੂੰ ਦਿੱਖਦਾ  ਹੋਵੇ

ਤੇ ਮੈਂ ਕਹਾ ਮਾਸ਼ਾ ਅੱਲ੍ਹਾ!!

ਤੇਰਾ ਗੀਤ ਗਾਵਾ ਜਦ ਚੜ੍ਹੀ ਹੋਵੇ

ਮੁੱੜ ਦੇਖਾਂ ਤੂੰ ਪਿੱਛੇ ਖੜ੍ਹੀ ਹੋਵੇ

ਤੇ ਮੈਂ ਕਹਾਂ ਮਾਸ਼ਾ ਅੱਲ੍ਹਾ!!

ਦੀਪ ਉਦਾਸ ਤੇਰੀ ਰਾਹ ਖੜ੍ਹੇ

ਤੂੰ ਆ ਹੱਥਾਂ ‘ਚ ਹੱਥ ਫੜ੍ਹੇ

ਤੇ ਮੈਂ ਕਹਾਂ ਮਾਸ਼ਾ ਅੱਲ੍ਹਾ!!

-ਦੀਪ ਨਾਗੋਕੇ ।

Copyright © 2012-2017 DEEPNAGOKE. All Rights Reserved.

Roman Translation

mērā taṛṛphadā jigar hōvē

tē uttō tērā jikar hōvē

tē maiṃ kahāṃ māshā-allhā!!

rāt tāriā dī hanhērī hōvē

akkhāṃ ‘c sīrat tērī hōvē

tē maiṃ kahāṃ māshā-allhā

us nadī dā kinhārā hōvē

tērā sāhmaṇiu dikkhdā cubārā hōvē

tē maiṃ kahāṃ māshā-allhā

prabhāt vēlē dā gihrā supanā hōvē

akkhāṃ khaulāṃ tē dikkhdā tūṃ hōvē

tē maiṃ kahā māshā allhā!!

tērā gīt gāvā jad caṛī hōvē

muṛkē dēkhē tūṃ picchē khaṛhī hōvē

tē maiṃ kahāṃ māshā allhā!!

dīp udās tērī rāh khaṛhē

tūṃ ā hatthāṃ ‘c hatth phaṛhē

tē maiṃ kahāṃ māshā allhā!!